"ਮੈਂ ਆਪਣੀਆਂ ਕਹਾਣੀਆਂ ਵਿਚ ਸਾਡੇ ਪਰਵਾਸੀ ਸਮਾਜ ਦੇ ਵਰਤਾਰਿਆਂ ਨੂੰ ਫੜਣ ਦੀ ਕੋਸ਼ਿਸ਼ ਕਰਦਾ ਹਾਂ। ਇਹ ਕਹਾਣੀ ਸਾਡੇ ਮੁਆਸ਼ਰੇ ਵਿਚਲੇ ਉਸ ਨਵੇਂ ਰੁਝਾਨ ਦਾ ਚਿਤਰਣ ਹੈ, ਜਦੋਂ ਅਮੀਰ ਮਾਪੇ ਆਪਣੇ ਘਟ ਹੋਣਹਾਰ ਬੱਚੇ ਨੂੰ ਕਨੇਡਾ ਪੁਚਾਉਣ ਲਈ , ਆਪਣੇ ਬਾਲ ਨਾਲ ਵਿਆਹ ਦੀ ਸ਼ਰਤ ਉਤੇ ਆਰਥਕ ਪਖੋਂ ਕਮਜ਼ੋਰ ਪਰਵਾਰ ਦੇ ਹੋਣਹਾਰ ਬੱਚੇ ਦੀ ਵਿੱਦਿਆ ਨੂੰ ਸਪਾਂਸਰ ਕਰਦੇ ਹਨ। ਇਸ ਢੰਗ ਨਾਲ ਕਨੇਡਾ ਪੁੱਜੀ ਇੱਕ ਪੰਜਾਬੀ ਕੁੜੀ ਪਰਵਾਸ ਦੇ ਮੁਢਲੇ ਸਾਲਾਂ ਦੀ ਜਦੋਜਹਿਦ ਵਿਚੋਂ ਲੰਘ ਕੇ ਕਿਵੇਂ ਆਤਮ- ਪਛਾਣ ਤੇ ਸਵੈ- ਵਿਸ਼ਵਾਸ ਪ੍ਰਾਪਤ ਕਰਦੀ ਹੈ, ਇਹ ਕਹਾਣੀ ਉਸ ਮਾਨਸਕ ਤਬਦੀਲੀ ਦਾ ਬਿਆਨ ਹੈ।"
ਕਹਾਣੀ 'ਉਹ ਰਾਤ' ਦੇ ਸੰਦਰਭ ਵਿੱਚ
ਹਰਪ੍ਰੀਤ ਸੇਖਾ
ਹਰਪ੍ਰੀਤ ਸੇਖਾ ਸਰੀ, ਬੀਸੀ, ਕੈਨੇਡਾ ਵਿੱਚ ਰਹਿਣ ਵਾਲਾ ਪੰਜਾਬੀ ਲੇਖਕ ਹੈ। ਉਹ 1988 ਵਿੱਚ ਆਪਣੇ ਮਾਤਾ-ਪਿਤਾ ਨਾਲ ਕੈਨੇਡਾ ਆ ਗਿਆ ਸੀ। ਸਿਖਲਾਈ ਪੱਖੋਂ ਇੰਜੀਨੀਅਰ ਹਰਪ੍ਰੀਤ ਸੇਖਾ ਦਾ ਸਿਰਜਣਾਤਮਕ ਕੰਮ ਲਿੰਗਕ ਅਸਮਾਨਤਾ, ਸਮਾਜਿਕ ਨਿਆਂ, ਅਤੇ ਪ੍ਰਵਾਸੀ ਅਨੁਭਵ ਵਰਗੇ ਵਿਸ਼ਿਆਂ ਦੀ ਪੜਚੋਲ ਕਰਦਾ ਹੈ।
ਹਰਪ੍ਰੀਤ ਦੇ ਤਾਜ਼ਾ ਕੰਮ ਵਿੱਚ ਨਾਵਲ ਹਨੇਰੇ ਰਾਹ (2020) ਅਤੇ ਕਹਾਣੀ ਸੰਗ੍ਰਹਿ ਡੁੱਗੀ (2020) ਸ਼ਾਮਲ ਹਨ। ਇਸ ਤੋਂ ਪਹਿਲਾਂ ਹਰਪ੍ਰੀਤ ਨੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਗ਼ੈਰ- ਗਲਪੀ ਪੁਸਤਕ ਟੈਕਸੀਨਾਮਾ (2011) ਅਤੇ ਕਹਾਣੀ ਸੰਗ੍ਰਹਿ ਬੀ ਜੀ ਮੁਸਕਰਾ ਪਏ (2006), ਬਾਰਾਂ ਬੂਹੇ (2013) ਅਤੇ ਪ੍ਰਿਜ਼ਮ (2017) ਪਾਏ। ਪ੍ਰਿਜ਼ਮ ਦੀ ਸਿਰਜਣਾ ਲਈ ਉਸਨੂੰ ਵੱਕਾਰੀ ਢਾਹਾਂ ਇਨਾਮ ਨਾਲ ਸਨਮਾਨਤ ਕੀਤਾ ਗਿਆ ਸੀ। ਹਰਪ੍ਰੀਤ ਸੇਖਾ ਦੇ ਕੰਮ ਨੂੰ ਕਈ ਨਾਮੀ ਥੀਏਟਰ ਕਲਾਕਾਰਾਂ ਨੇ ਸਟੇਜ 'ਤੇ ਵੀ ਢਾਲਿਆ ਹੈ - ਨਾਲ ਹੀ ਚੈਨਲ ਪੰਜਾਬੀ ਰਾਹੀਂ ਇੱਕ ਟੀਵੀ ਸੀਰੀਅਲ ਦੇ ਰੂਪ ਵਿੱਚ ਸਕ੍ਰੀਨ ਲਈ ਵੀ। ਉਸ ਦੀਆਂ ਰਚਨਾਵਾਂ ਦਾ ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਵੀ ਹੋਇਆ ਹੈ।
HARPREET SEKHA
Urmilla Anand Memorial Award Winner-2021
"In my stories, I try to capture the phenomena taking place in our immigrant society. This story illustrates the new trend in our society when rich parents sponsor the education in Canada of a deserving child from an economically weaker family on the condition of marriage with their child, to get their less deserving child settled in Canada.This is the story of a Punjabi girl who arrives in Canada on this basis , but gains self-identity and self-confidence through the travails of early years of migration, and it depicts her mental transformation in the process."
Referring to the story 'Uh Raat'
Harpreet Sekha
Harpreet Sekha is a Punjabi author based in Surrey, BC, Canada. He migrated to Canada with his parents in 1988. An engineer by education, Harpreet’s written work explores themes such as gender inequality, social justice, and migrant experience.
Harpreet’s most recent work includes the novel Hanerey Raah (2020) and the short story anthology Duggi (2020). Harpreet’s body of work includes the non-fiction Taxinaama (2011) and short story anthologies Bi Ji Muskra Paye (2006), Baaran Boohey (2013) and Prism (2017), for which he was awarded the prestigious Dahaan Prize. Harpreet’s work has also been adapted to the stage by many celebrated theatre artists -as well as to the screen in a tv serial by Channel Punjabi. His work has also been translated into Hindi and English.