" ਮੈਲਾਨਿਨ ਮੇਰੇ ਅੰਦਰ ਪਏ ਉਹਨਾਂ ਪੱਚੀ ਸਾਲਾਂ ਦੀ ਪੀੜ ਦੀ ਕਥਾ ਹੈ ਜੋ ਮੈਂ ਆਪਣੇ ਅਤੇ ਆਪਣੇ ਵਿਦਿਆਰਥੀਆਂ ਅੰਦਰ ਵੇਖੀ ਤੇ ਮਹਿਸੂਸ ਕੀਤੀ ਹੈ । ਮੇਰਾ ਫ਼ਰਜ਼ ਬਣਦਾ ਸੀ ਕਿ ਮੈਂ ਉਹਨਾਂ ਨੂੰ ਗਲ ਲਾ ਕੇ ਦੱਸਾਂ ਕਿ ਆਪਣੇ-ਆਪ ਨੂੰ ਪਿਆਰ ਕਰੋ, ਦੁਨੀਆ ਤੇ ਤੁਹਾਡਾ ਵੀ ਹੱਕ ਹੈ । ਰੰਗ ਤੇ ਨਸਲ ਭੇਦਾਂ ਦੇ ਪਰਦਿਆਂ ਨੂੰ ਪਰ੍ਹਾਂ ਹਟਾਕੇ ਇਹ ਕਹਾਂ ਕਿ, ਇਹ ਸੂਰਜ ਤੁਹਾਡੇ ਲਈ ਵੀ ਹੈ, ਪੂਰਬ ਵੀ ਤੁਹਾਡਾ ਹੈ ਤੇ ਪੱਛਮ ਵੀ । ਮੈਂ ਤਾਂ ਬਸ ਏਨਾ ਹੀ ਕੀਤਾ ਹੈ। "
ਜਸਵਿੰਦਰ ਧਰਮਕੋਟ
ਜਸਵਿੰਦਰ ਦਾ ਜਨਮ ਇੱਕ ਸਾਧਾਰਨ ਕਿਰਤੀ ਪਰਿਵਾਰ ਵਿੱਚ ਧਰਮਕੋਟ ਕਸਬੇ ਵਿਚ ਹੋਇਆ । ਜਨਮ ਮਿਤੀ ਵੀ ਸਕੂਲ ਦਾਖ਼ਲ ਹੋਣ ਵੇਲੇ ਅਟੇ-ਸਟੇ ਨਾਲ 05-01-1977 ਦਰਜ ਕਰ ਦਿੱਤੀ ਗਈ। ਆਰਥਕ ਤੰਗਦਸਤੀ ਵਾਲੇ ਘਰ ਵਿਚ ਦੋਵੇਂ ਵੱਡੇ ਭਰਾ ਪੜ੍ਹਨ ਦੇ ਨਾਲ-ਨਾਲ ਕੰਮ ਕਰਨ ਦੁਕਾਨਾਂ ਤੇ ਜਾਂ ਦਾਣਾ ਮੰਡੀ ਜਾਂਦੇ । ਲੇਖਕ ਦੇ ਬਚਪਨ ਦਾ ਬਹੁਤਾ ਹਿੱਸਾ ਵੀ ਉਹਨਾਂ ਵਾਂਗ ਹੀ ਬੀਤਿਆ।
ਉਸਦੀ ਪੜ੍ਹਾਈ ਸਥਾਨਕ ਏਡਡ ਸਕੂਲ ਰਾਹੀਂ ਹੋਈ , ਜਿੱਥੇ ਇੱਕ ਚੰਗੀ ਰਵਾਇਤ ਇਹ ਸੀ ਕਿ ਦਾਨੀ ਸੱਜਣ ਦਾਨ ਰਾਸ਼ੀ ਜਾਂ ਬੂਟ ਆਦਿ ਦੇਣ ਲਈ ਗਰੀਬ ਵਿਦਿਆਰਥੀਆਂ ਨੂੰ ਤਰਜੀਹ ਦਿੰਦੇ ਨਾ ਕਿ ਕਿਸੇ ਜਾਤੀ ਨੂੰ । ਇਸ ਲਈ ਪੰਡਤਾਂ ਦੇ ਘਰ ਜਨਮੇ ਇਸ ਮਜ਼ਦੂਰ ਦੇ ਪੁੱਤ ਨੂੰ ਵੀ ਜਦੋਂ ਪਾਉਣ ਲਈ ਬੂਟ ਤੇ ਸੌ ਰੁਪਈਆ ਮਿਲਦਾ ਤਾਂ ਉਹ ਫਸਟ, ਸੈਕਿੰਡ ਆਉਣ ਲਈ ਜ਼ੋਰ ਲਾ ਦੇਂਦਾ। ਕਦੇ ਰੈਗੂਲਰ ਕਦੇ ਪ੍ਰਾਈਵੇਟ ਕਰਦੇ-ਕਰਾਉਂਦੇ ਬੀ.ਏ. ਦਾ ਪਹਿਲਾ ਸਾਲ ਪਾਸ ਕਰਨ ਮਗਰੋਂ ਈ.ਟੀ.ਟੀ.ਦਾ ਦਾਖ਼ਲਾ ਟੈਸਟ ਪਾਸ ਕੀਤਾ ਤਾਂ ਨੌਕਰੀ ਦੀ ਆਸ ਚਮਕ ਉੱਠੀ ।
1998 ਵਿੱਚ ਈ.ਟੀ.ਟੀ.ਕਰਨ ਮਗਰੋਂ ਜਿਸ ਸਕੂਲ ਵਿੱਚ ਪੜ੍ਹਾਈ ਕੀਤੀ ਸੀ ਉੱਥੇ ਹੀ ਮੈਰਿਟ ਵਿੱਚ ਪਹਿਲੇ ਨੰਬਰ ‘ਤੇ ਹੋਣ ਕਰਕੇ ਸਿਲੈਕਸ਼ਨ ਹੋ ਗਈ । ਤਿੰਨ ਕੁ ਮਹੀਨੇ ਮਗਰੋ ਬੰਦ ਪਏ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਰਕਾਰੀ ਨੌਕਰੀ ਮਿਲ ਗਈ। ਲੇਖਕ ਮੁਤਾਬਕ, ਪੜ੍ਹਾਉਣਾ ਉਸਦਾ ਕਿੱਤਾ ਨਹੀਂ , ਜੰਨੂਨ ਅਤੇ ਸਕੂਨ ਸੀ ਅਤੇ ਹੁਣ ਵੀ ਹੈ । ਕਾਲਜ ਵਿੱਚ ਪਹੁੰਚ ਕੇ ਪੜ੍ਹਾਈ ਤੋਂ ਬਿਨਾ ਹੋਰ ਪੜ੍ਹਨ ਅਤੇ ਲਿਖਣ ਦੀ ਚੇਟਕ ਵੀ ਸ਼ੁਰੂ ਹੋ ਗਈ ਸੀ। 2 ਜੁਲਾਈ 2000 ਨੂੰ ਐਤਵਾਰਤਾ ਦੇ ਮੁੱਖ ਪੰਨੇ ਤੇ ਉਸਦਾ ਪਹਿਲਾ ਲੇਖ ਛਪਿਆ । ਪਰ ਜੀਵਨ ਲਿਖਣ ਨਾਲੋਂ ਪੜ੍ਹਨ ਅਤੇ ਨੌਕਰੀ ਤੇ ਵਧੇਰੇ ਕੇਂਦਰਿਤ ਰਿਹਾ। ਲਿਖਣਾ ਵਿੱਸਰਣ ਲੱਗਾ।
2021-22 ਤੋਂ ਅਵਚੇਤਨ ਦੀ ਮਿੱਟੀ ਵਿੱਚ ਪਏ ਬੀਜ ਫਿਰ ਪੁੰਗਰ ਪਏ । ਸ਼ੁਰੂ ਵਿਚ ਹਿੰਦੀ ਵਿੱਚ ਬਾਲ ਕਵਿਤਾਵਾਂ ਲਿਖੀਆਂ ਜਿਨ੍ਹਾਂ ਦਾ ਸੰਗ੍ਰਹਿ ‘ਪਿਘਲਤਾ ਸੂਰਜ’ ਨਾਂਅ ਹੇਠ ਛਪਿਆ । ਵਾਰਤਕ ਦੋਬਾਰਾ ਲਿਖਣੀ ਸ਼ੁਰੂ ਕੀਤੀ । ਪਹਿਲੀ ਕਹਾਣੀ ‘ਸ਼ਾਲ’ -ਤਾਸਮਨ (ਅਕਤੂਬਰ-ਦਸੰਬਰ 2022) ਵਿੱਚ ਛਪੀ ਤੇ ਫੇਰ ਉਤੋੜਿਤੀ ਕੁਝ ਹੋਰ ਕਹਾਣੀਆਂ ਸਾਹਿਤਕ ਰਸਾਲਿਆਂ ਵਿਚ ਛਪੀਆਂ। ਸਤੰਬਰ 2023 ਵਿੱਚ ਹੀ ‘ਮੈਲਾਨਿਨ’ ਕਹਾਣੀ ਸੰਗ੍ਰਿਹ ਵੀ ਆ ਗਿਆ ।
JASWINDER DHARAMKOT
Urmilla Anand Memorial Award Winner-2024
"Melanin is the story of the twenty-five years of pain that I have seen and felt myself and in my students. It was my duty to hug them and tell them to love themselves, that they ,too, have a right to the world. That I should refute the divisions of color and race and tell them that this sun is for you, the East is yours, as also the West . That is all that I have tried to do."
About his story 'MELANIN'
Jaswinder Dharamkot
Jaswinder was born in a daily wager's family in the town of Dharamkot. His date of birth was recorded as 05-01-1977 by approximation at the time of school admission. Due to economic hardship, both his elder brothers used to study as well as work part time in shops . Much of Jaswinder 's childhood was also spent similarly.
He studied in a local aided school that followed a good tradition that the philanthropists , while donating money or materials, would give preference to the poor students , irrespective of their caste. Therefore, this son of a laborer, though born in a Pandit family, would strive to stand first or second in his class as such an achievement would earn him one hundred rupees and shoes to wear . Pursuing his education in regular schools , and at times privately , after passing the first year of the BA he also cleared the ETT entrance test, raising the hope of his getting a proper job.
In 1998, after completing ETT by standing first, he got selected to teach in the same school where he had studied, and subsequently got a government job within 3 months and joined a primary school that had been closed previously. According to Jaswinder , teaching has always been not just his profession, but passion also and a source of comfort. He had started reading and writing during college days. His first article was published on the main page of Aitwarta on 2 July, 2000. But, at that time he was more focused on reading and teaching , hence writing was put on the back burner.
From 2021-22, the seeds lying in the soil of the subconscious sprouted again. Initially, he wrote poems for children in Hindi, that were collectively published in the book 'Pighalata Suraj'. Then he started writing prose again. His first published story ' The Shawl ' came out in Tasman (October-December 2022), followed by a few more in other literary magazines. By September 2023, his first eponymous anthology 'Melanin' also came out.